Skip to main content

ਮੈਂ ਇਕ ਜੋਗੀ ਆਸ਼ਿਕ ਹਾਂ, Punjabi Poetry




ਮੈਂ ਇਕ ਜੋਗੀ ਆਸ਼ਿਕ ਹਾਂ,
ਤੇਰੇ ਨਾਮ ਦੀ ਇਬਾਦਤ ਕਰਦਾ ਹਾਂ|

ਇਹ ਕਿਤਾਬਾ ਮੇਰੀ ਸਾਥਣ ਨੇ,

ਹੁਣ ਇਹਨਾ ਕੋਲੇ ਹੀ ਹੰਜ਼ੂ ਭਰਦਾ ਹਾਂ|
ਇਕ ਇਕ ਪੰਕਤੀ ਜੋੜ ਕੇ, 
ਮੈਂ ਖੁੱਦ ਕਿਤਾਬੀ ਬੱਣਦਾ ਹਾਂ|
ਮੈਂ ਇਕ ਜੋਗੀ ਆਸ਼ਿਕ ਹਾਂ,
ਤੇਰੇ ਨਾਮ ਦੀ ਇਬਾਦਤ ਕਰਦਾ ਹਾਂ|

ਇਹ ਸ਼ਾਮ ਹੁਣ ਮੇਰੀ ਅਰਾਮਗਾਹ,

ਜਿਥੇ ਸ਼ਾਂਤੀ ਜਾ ਬੈਨ੍ਹਾ ਹਾਂ|
ਇਕਲਾ ਰਹਿਣਾ ਮੈਨੂੰ ਭਾਅ ਗਿਆ,
ਹੁੱਣ ਬਾਦਸ਼ਾਹ ਮੈਂ ਆਪਨੇ ਮਨ ਦਾ ਹਾਂ|
ਮੈਂ ਇਕ ਜੋਗੀ ਆਸ਼ਿਕ ਹਾਂ,
ਤੇਰੇ ਨਾਮ ਦੀ ਇਬਾਦਤ ਕਰਦਾ ਹਾਂ|

ਇਹ ਸਵੇਰ ਵੀ ਬਦਲੀ ਲਗਦੀ ਹੁੱਣ ਮੇਰੀ,

ਇਹ ਜ਼ਿੰਦਗੀ ਨੂੰ ਸਮਜ਼ਾਂਉਦਾ ਹਾਂ|
ਦੂਰ "ਸਾਗਰ" ਭਾਵੇਂ ਹੋ ਗਿਆ ਹੈ,
ਮੈ ਇਸਦਾ ਹੀ ਪਾਣੀ ਭਰਦਾ ਹਾਂ|

ਮੈਂ ਇਕ ਜੋਗੀ ਆਸ਼ਿਕ ਹਾਂ,

ਤੇਰੇ ਨਾਮ ਦੀ ਇਬਾਦਤ ਕਰਦਾ ਹਾਂ|

:-ਸਾਗਰ ਲਕਸ਼ਯ (ਵਕੀਲ) {Adv. Sagar Lakshyaa}

Comments